ਪੰਜਾਬੀ sad shayari | Punjabi dard bhari shayari 2023
ਪੰਜਾਬੀ sad shayari
ਉਸ ਹੱਦ ਤੱਕ ਜਾਵਾਂਗਾ ਤੂੰ ਕਦੀ ਸੋਚ ਨਹੀਂ ਸਕਦੀ, ਲੈ ਆਵਾਂਗਾ ਬਾਰਾਤ ਤੇ ਰੋਕ ਨਹੀਂ ਸਕਦੀ, ‘ਮਿੰਟੂ ਨੂੰ ਆਪਣਾ ਬਨਾਉਣ ਤੋਂ ਤੂੰ ਰੋਕ ਨਹੀਂ ਸਕਦੀ, ਸਾਰਾ ਵਾਰਦਾ ਹੋਊ ਜਹਾਨ ਬਟਾਲੇ ਵਾਲੇ ਤੋਂ, ਉਦੋਂ ਉਹ ਵੀ ਉਸਦੀ ਗੱਲ ਟੋਕ ਨਹੀਂ ਸਕਦੀ।
ਤੇਰੇ ਘਰ ਵੱਲ ਦੀਆਂ ਹਵਾਵਾਂ, ਜਦ ਖਹਿੰਦੀਆਂ ਨੇ, ਭੇਜਿਆ ਸੁਨੇਹਾ ਮਹਿਬੂਬ ਨੇ, ਆ ਕੇ ਕਹਿੰਦੀਆਂ ਨੇ, ਸੱਚੀਂ ਨੀ ਉਦੋਂ ਦਿਲ ਵਿਚੋਂ ਜਾਨ ਕੱਢ ਲੈਂਦੀਆਂ ਨੇ, ਫਿਰ ਕਿੱਦਾਂ ਕਹਾਂ ਬੇਵਫ਼ਾ, ਅੰਗ ਸੰਗ ਰਹਿੰਦੀਆਂ ਨੇ।
ਬੇਸ਼ੱਕ ਪਾਸਾ ਵੱਟ ਲੰਘ ਜਾਇਆ ਕਰ, ਬੱਸ ਇਕ ਵਾਰੀ ਚਿਹਰਾ ਦਿਖਾ ਜਾਇਆ ਕਰ, ਤੇਰੀ ਝਲਕ ਵੇਖਣ ਲਈ ਰਹਿੰਦਾ ‘ਮਿੰਟੂ’ ਬੇਚੈਨ, ਬੱਸ ਇਕ ਉਹਦੀ ਗਲੀ 'ਚ ਫੇਰਾ ਪਾਇਆ ਕਰ।
ਲੋਕੀਂ ਆਸ ਰੱਖਦੇ ਨੇ, ਅਸੀਂ ਯਕੀਨ ਰੱਖਦੇ ਹਾਂ, ਦਿਲ ਵਿਚ ਤੇਰੀ ਯਾਦ, ਛੁਪਾ ਕੇ ਰੱਖਦੇ ਹਾਂ, ਬਟਾਲੇ ਵਾਲੇ ਸਮਝਦੇ ਸ਼ਾਇਦ ‘ਮਿੰਟੂ’ ਤੈਨੂੰ ਭੁੱਲ ਗਿਆ, ਪਰ ਅਸੀਂ ਤੇਰੇ ਤੱਕ ਆਉਣ ਦੇ ਰਾਹ ਲੱਭਦੇ ਹਾਂ।
ਕਤਲ ਕੀਤਾ ਹੁੰਦਾ ਸਜ਼ਾ ਭੁਗਤ ਲੈਂਦੇ, ਸਾਰੇ ਜੱਗ ਦੇ ਗੁਨਾਹ ਕਬੂਲ ਕਰ ਲੈਂਦੇ, ਅੰਦਰੋਂ ਅੰਦਰ ਨਾ ਹੁੰਦੇ ਹੁਣ ਖੋਖਲੇ, ਜੇ ਤੈਥੋਂ ਆਪਣੇ ਆਪ ਨੂੰ ਬਚਾ ਲੈਂਦੇ।
ਕਦੇ ਪਲਟੇਗਾ ਨੀ ਵਕਤ ਮੇਰਾ ਵੀ, ਯਾਦ ਆਊਗਾ ਤੈਨੂੰ ਚਿਹਰਾ ਮੇਰਾ ਨੀ, ਬਟਾਲੇ ਵਾਲਾ ਅੱਜ ਵੀ ਤੇਰਾ ਨੀ, ਬੇਸ਼ਕ ਮਿਲਿਆ ਨਾ ਪਿਆਰ ਤੇਰਾ ਨੀ।
ਅੱਲ੍ਹੜਪੁਣੇ ਵਿਚ ਸੀ ਯਾਰੀਆਂ ਲਾਈਆਂ, ਦਿਲ ਵਿਚ ਸੀ ਯਾਰੋ ਯਾਦਾਂ ਵਸਾਈਆਂ, ਪਰ ਕੀ ਪਤਾ ਯਾਦਾਂ ਰਹਿ ਜਾਣੀਆਂ, ਚੰਨ ਕਹਿਣ ਵਾਲੀਆਂ ਹੋ ਜਾਣੀਆਂ ਪਰਾਈਆਂ।
ਜਦ ਹੱਸਦੀ ਏ ਤਾਂ ਫੁੱਲ ਖਿੜਦੇ ਨੇ, ਤਾਇਉਂ ਭੌਰੇ ਤੇਰੇ ਤੋਂ ਚਿੜਦੇ ਨੇ ਰਸ ਬਣ ਗਈ ਫੁੱਲਾਂ ਦਾ ਤੂੰ, ਮਰਜ਼ੀ ਤੋਂ ਬਗ਼ੈਰ ਉਹ ਵੀ ਨਾ ਕਰਦੇ ਨੇ।
ਸੁੰਨੇ ਨੇ ਉਹ ਬਨ੍ਹੇਰੇ ਜਿੱਥੇ ਕਦੇ ਆਇਆ ਕਰਦੀ ਸੀ, ਇਕ ਮਿੰਟ ਖੜ੍ਹ ਜਾ ‘ਮਿੰਟੂ’ ਮਿੰਨਤਾਂ ਕਰਿਆ ਕਰਦੀ ਸੀ, ਵਿਛੜ ਨਾ ਜਾਈਏ ਇਕ ਦੂਜੇ ਤੋਂ ਡਰਿਆ ਕਰਦੀ ਸੀ, ਕਿੱਦਾਂ ਲਿਆਵਾਂ ਉਹ ਦਿਨ ਜਦ ਪਿਆਰ ਕਰਿਆ ਕਰਦੀ ਸੀ।
ਜਿਹੜੇ ਮਰ ਜਾਂਦੇ ਵਾਪਸ ਨਹੀਂ ਆਉਂਦੇ, ਪਰ ਉਹਦੇ ਜਾਣ ਦਾ ਗ਼ਮ ਸਾਰੇ ਦਿਖਾਉਂਦੇ, ਇਸੇ ਤਰ੍ਹਾਂ ਦਾ ਗ਼ਮ ਲਾਈ ਬੈਠਾ "ਮਿੰਟੂ, ਜਿਸਨੂੰ ਬਟਾਲੇ ਵਾਲੇ ਨਈਂ ਸਮਝ ਪਾਉਂਦੇ।
ਹਰ ਕੋਈ ਤੇਰੀ ਕਹਾਵਤ ਪਾਉਂਦਾ ਏ, ‘ਮਿੰਟੂ’ ਨੂੰ ਜਾਣ ਕੇ ਚਿੜਾਉਂਦਾ ਏ, ਦੱਸ ਹੁਣ ਕੀ ਕਰੇ ਬਟਾਲੇ ਵਾਲਾ, ਤੈਨੂੰ ਅੱਜ ਵੀ ਦਿਲੋਂ ਚਾਹੁੰਦਾ ਏ।
ਦਿਲ ਵਿਚ ਦਰਦ ਚਿਹਰੇ 'ਤੇ ਮੁਸਕਾਨ ਰਹਿੰਦੀ ਏ, ਲੁੱਟਿਆ ਜਿਹਨੇ ਮੈਨੂੰ ਹੁਣ ਉਹ ਮਹਿਬੂਬ ਕਹਿੰਦੀ ਏ ‘ਮਿੰਟੂ’ ਇਕ ਚੀਜ਼ ਹੋਰ ਮੋੜ ਜੋ ਤੇਰੇ ਕੋਲ ਰਹਿੰਦੀ ਏ, ਸਾਲ ਤਾਂ ਨਵਾਂ ਚੜ੍ਹ ਆਇਆ ਪਰ ਉਹ ਰੜਕਦੀ ਰਹਿੰਦੀ ਏ, ਬਟਾਲੇ ਵਾਲਿਆ ਸਾਡੀ ਯਾਦ ਤੇਰੇ ਕੋਲ ਰਹਿੰਦੀ ਏ।
Punjabi dard bhari shayari 2023
ਕਰਦੀ ਸੀ ਇੰਤਜ਼ਾਰ ਮੇਰਾ ਬੂਹਾ ਖੋਲ੍ਹ ਕੇ, ਕਰਦੀ ਹਾਂ ਪਿਆਰ ਦੱਸਦੀ ਸੀ ਬੋਲ ਕੇ, ਹੁਣ ਤਾਂ ਰੱਖ ਦਿੱਤਾ ‘ਮਿੰਟੂ ਰੋਲ ਕੇ, ਧੋਖਾ ਮਿਲਿਆ ਭੇਤ ਦਿਲ ਦਾ ਖੋਲ੍ਹ ਕੇ।
ਟੁੱਟੇ ਤਾਰਿਆਂ ਤੋਂ ਕੀ ਮੰਗਾਂ ਮੁਰਾਦਾਂ, ਜੋ ਆਪ ਹੀ ਟੁੱਟ ਜਾਂਦੇ ਨੇ, ਅੱਜ ਨਹੀਂ ਤਾਂ ਕੱਲ੍ਹ ਛੁੱਟ ਜਾਂਦੇ ਨੇ, ਨਾ ਕਰਨਾ ਬਹੁਤਾ ਤੁਸੀਂ ਪਿਆਰ ਯਾਰੋ ਸੋਹਣਿਆਂ ਦਾ ਤਾਂ ਜਾਂਦਾ ਕੁਝ ਨਹੀਂ, ਪਰ ਆਸ਼ਕ ਦੁਨੀਆ ਤੋਂ ਉੱਠ ਜਾਂਦੇ ਨੇ।
ਪਿਆਰ ਖੱਟਦੇ-ਖੱਟਦੇ ਹੋਏ ਅਸੀਂ ਬਦਨਾਮ, ਅਸੀਂ ਅੱਜ ਵੀ ਹਾਂ ਉਹਨਾਂ ਦੇ ਗ਼ੁਲਾਮ, ਯਾਦਾਂ ਨੇ ਚਾਰੇ ਪਾਸੇ ਪਾਇਆ ਯਾਰੋ ਘੇਰਾ, ਜਿਹਨਾਂ ਵਿਚ ਲੰਘਦੀ ‘ਮਿੰਟੂ’ ਦੀ ਹਰ ਸ਼ਾਮ।
ਨਵਾਂ ਸਾਲ ਤੇਰੇ ਲਈ ਆਇਆ, ਕਹਿੰਦੇ ਨੇ ਖ਼ੁਸ਼ੀਆਂ ਲੈ ਆਇਆ, ਬਟਾਲੇ ਵਾਲਾ ਵੀ ਦਰ ਤੇਰੇ ਆਇਆ, ਫੜ ਲਵੀਂ ਉਸਦੇ ਹੱਥ 'ਚੋਂ ਕਿਤਾਬ, ਜਿਸ ਵਿਚ ‘ਮਿੰਟੂ’ ਨੇ ਸੁਨੇਹਾ ਪਹੁੰਚਾਇਆ।
ਇਸ ਸਾਲ ਥੋੜ੍ਹੀ ਖ਼ੁਸ਼ੀ ਮੇਰੀ ਝੋਲੀ ਪਾ ਦੇਵੀਂ, ‘ਮਿੰਟੂ’ਨੂੰ ਦਿਲ ਦਾ ਫ਼ੈਸਲਾ ਸੁਣਾ ਦੇਵੀਂ, ਬਟਾਲੇ ਵਾਲੇ ਤੋਂ ਹੋ ਜਾਵੀਂ ਫਿਰ ਭਾਵੇਂ ਦੂਰ, ਬਸ ਇਕ ਵਾਰੀ ਗ਼ਲਤੀ ਦਾ ਅਹਿਸਾਸ ਕਰਾਂ ਦੇਵੀਂ।
ਚਲੀ ਗਈ ਰਾਤ, ਚੜ੍ਹ ਆਇਆ ਸਵੇਰਾ, ‘ਮਿੰਟੂ’ ਥੱਕਿਆ ਨਾ ਕਰਦਾ ਇੰਤਜ਼ਾਰ ਤੇਰਾ, ਜਿਸ ਦਿਨ ਪਹੁੰਚ ਗਿਆ ਮੰਜ਼ਿਲ 'ਤੇ, ਆਊਗਾ ਤੇਰੀ ਗਲੀ ਬੰਨ੍ਹ ਕੇ ਸੋਹਰਾ।
ਨਵੇਂ ਸਾਲ ਨੇ ਬਦਲ ਦਿੱਤੀ ਜ਼ਿੰਦਗੀ ਮੇਰੀ, ਕਹਿੰਦੇ ਨੇ ਲੋਕ ਕਾਮਯਾਬ ਕਰਾਂਗੀ ਮਹਿਬੂਬ ਤੇਰੀ, ਅੱਜ ਹਿੱਕ ਤਾਣ ਕੇ ਕਹਿ ਸਕਦਾ ‘ਮਿੰਟੂ, ਬਟਾਲੇ ਵਿਚ ਸੋਹਣੀਏ ਤੂੰ ਬਦਲੀ ਤਕਦੀਰ ਮੇਰੀ।
ਨਵਾਂ ਸਾਲ, ਸਾਲ ਬਾਅਦ ਆ ਹੀ ਜਾਂਦਾ ਆਲ੍ਹਣਾ ਖੁਸ਼ੀਆਂ ਦਾ ਦਿਲ ਵਿਚ ਪਾ ਜਾਂਦਾ, ਖ਼ੁਸ਼ਨਸੀਬ ਹੁੰਦੇ ਨੇ ਯਾਰੋ ‘ਮਿੰਟੂ ਵਰਗੇ, ਜਿਹੜਾ ਹਰ ਸਾਲ ਪੈਗ਼ਾਮ ਪਹੁੰਚਾ ਹੀ ਜਾਂਦਾ।
ਸ਼ਹਿਦ ਨਾਲੋਂ ਮਿੱਠੀ ਲੱਗਦੀ ਸੀ ਮੁਹੱਬਤ ਮੇਰੀ ਕਦੀ ਰਹਿੰਦੀ ਸੀ ਅੱਖਾਂ 'ਚ ਤਸਵੀਰ ਮੋਰੀ, ਹਰ ਪਲ ਕਹਿੰਦੀ ‘ਮਿੰਟੂ' ਤੂੰ ਹੈ ਜਾਨ ਮੇਰੀ, ਹੁਣ ਯਾਰੋ ਪਾਉਂਦੀ ਨਾ ਸਾਡੀ ਗਲੀ ਵੇਰੀ।
ਮੁੰਡੇ ਕਹਿੰਦੇ ਗਲੀ ਵਿਚ ਫੇਰਾ ਪਾ ਜਾਇਆ ਕਰ, ਇਕ ਵਾਰੀ ਤਾਂ ਮੁੱਖੜਾ ਦਿਖਾ ਜਾਇਆ ਕਰ, ਸਾਡੇ ਲਈ ਨਹੀਂ ਤਾਂ, ਮਹਿਬੂਬ ਬਹਾਨੇ ਆ ਜਾਇਆ ਕਰ, ਸਾਡਾ ਵੀ ਤੂੰ ਯਾਰ ਏਂ, ਰੋਹਬ ਪਾ ਜਾਇਆ ਕਰ।
ਲੋਟਿਆ ਬਿਸਤਰ 'ਤੇ ਖ਼ਾਬ ਤੇਰੇ ਆਉਣਗੇ, ਇਕ ਦਿਨ ਚੰਦਰੇ ਨੈਣ ਤਾਂ ਸੋਣਗੇ, ਹੰਝੂ ਤਾਂ ਇਹ ਰੋਜ਼ ਵਗਾਉਂਦੇ ਨੇ, ਉਸ ਦਿਨ ਦਾ ਇੰਤਜ਼ਾਰ ਤੇਰੀ ਤਸਵੀਰ ਲਿਆਉਣਗੇ।
ਪੰਜਾਬੀ sad shayari love
ਤੈਨੂੰ ਭਾਲ-ਭਾਲ ਥੱਕਿਆ ਨਹੀਂ, ਅਜੇ ਤੱਕ ਤਾਂ ਅੰਕਿਆ ਨਹੀਂ, ਕਿੰਨ੍ਹੇ ਦੁੱਖ ਦਿੱਤਾ ‘ਮਿੰਟੂ ਨੂੰ ਬਟਾਲੇ ਵਾਲੇ ਨੇ ਦੱਸਿਆ ਨਹੀਂ।
ਬੰਨੇ ਰਾਹਾਂ ਦੀ ਭਾਲ ਵਿਚ ਰਹਿਨਾ, ਆਪਣਾ ਦੁੱਖ ਹੁਣ ਮੈਂ ਕਾਗਜ ਨੂੰ ਕਹਿੰਨਾ, ਲੱਭਣ ਨਾ ਜਾਈਂ ‘ਮਿੰਟੂ ਨੂੰ ਕਿਸੇ ਪਾਸੇ, ਬਟਾਲੇ ਵਾਲੇ ਵਾਂਗ ਅੱਖਰਾਂ 'ਚ ਰਹਿੰਨਾ।
ਤੂੰ ਮਿੰਟੂ ਦਾ ਖ਼ਤ ਨਾ ਛੱਲਾ ਮੋੜਿਆ, ਦਿਲ ਇਕ ਵਾਰ ਨਹੀਂ ਹਜਾਰ ਵਾਰ ਤੋੜਿਆ, ਪਰ ਬਟਾਲੇ ਵਾਲੇ ਨੇ ਨਾਤਾ ਤਾਂ ਵੀ ਜੋੜਿਆ ਪਤਾ ਉਸਨੂੰ ਮਜਬੂਰੀ ਕਰਕੇ ਤੂੰ ਮੁੱਖ ਮੋੜਿਆ।
ਤੇਰਾ ਜੀ ਜੀ ਕਹਿਣਾ ਨਹੀਂ ਭੁੱਲਦਾ, ਨਾ ਕਰਦੀ ਧੋਖਾ, ਨਾ ‘ਮਿੰਟੂ ਰੁਲਦਾ, ਸੱਚੀਂ ਨਾ ਹੁਣ ਕਿਸੇ ਤੇ ਝੱਲਦਾ, ਪਹਿਲਾ ਕੀਤਾ ਪਿਆਰ ਨਾਂ ਹੁਣ ਭੁੱਲਦਾ।
ਤੂੰ ਰਾਜ ਅੱਜ ਵੀ ਦਿਲ 'ਤੇ ਕਰਦੀ ਏਂ, ‘ਮਿੰਟੂ’ ਨੂੰ ਦੂਰ ਰਹਿ ਕੇ ਬਰਬਾਦ ਕਰਦੀ ਏਂ, ਦਿਲ ਵਿਚੋਂ ਕੱਢ ਲੈ ਇਕ ਵਾਰੀ ਜਾਨ, ਕਿਉਂ ਰੋਜ ਰੋਜ ਪਰੇਸ਼ਾਨ ਕਰਦੀ ਏਂ।
ਖੁੱਲ੍ਹ ਗਏ ਨੇ ਰਾਜ ਸਾਡੇ, ਸੱਚ ਲਿਖਾਉਂਦੇ ਨੇ ਗ਼ਮ ਤੁਹਾਡੇ ਆਪਣੇ ਬਣਗੇ ਸ਼ਰੀਕ ਸਾਡੇ . ਕਦੀ ਆਉਣਾ ਤੁਸੀਂ ਦਰ ਸਾਡੇ ਉਲਝਾਈ ਰੱਖਦੇ ਨੇ ਗ਼ਮ ਤੁਹਾਡੇ
ਗ਼ਮਾਂ ਦੀ ਪੰਡ ਖੋਲ੍ਹ ਲੈਣਾ ਫਰੋਲ ਲੈਣਾ, ਕਿੰਨੇ ਘੱਟ ਤੇਰੇ ਦਿੱਤੇ ਦੁੱਖ ਕੋਲ ਲੈਣਾ, ਕੋਈ ਹੱਸ ਕੇ ਬੁਲਾਵੇ ਤਾਂ ਝੋਲਾ ਲੈਣਾ, ਨਹੀਂ ਤਾਂ ਖਿੜਕੀ ਯਾਦਾਂ ਦੀ ਖੋਲ ਲੈਣਾ।
0 टिप्पणियाँ